Henley ਵਿੱਚ ਤੁਹਾਡਾ ਸੁਆਗਤ ਹੈ

Henley Properties ਇੱਕ ਪ੍ਰਮੁੱਖ ਹੋਮ ਬਿਲਡਰ ਹੈ ਜਿਸਨੂੰ ਪੂਰੇ ਕਵੀਂਸਲੈਂਡ ਵਿੱਚ ਨਵੇਂ ਘਰ, ਹਾਉਸ ਐਂਡ ਲੈਂਡ ਪੈਕੇਜ,  ਪੂਰੇ ਘਰ ਅਤੇ ਨਾਕਡਾਉਨ ਰਿਬਿਲਡ (ਘਰ ਗਿਰਾਕੇ ਮੁੜ ਬਣਾਉਣ) ਵਿੱਚ ਮਹਾਰਤ ਹਾਸਿਲ ਹੈ। 

ਕਵਾਲਿਟੀ ਹੋਮ ਡਿਜ਼ਾਇਨ, ਸਟਾਇਲ ਅਤੇ ਨਿਰਮਾਣ ਵਿੱਚ 30 ਤੋਂ ਵੱਧ ਵਰ੍ਹਿਆਂ ਤਰਜਬੇ ਨਾਲ – ਨਾਲ ਹੀ ਗਲੋਬਲ ਲੀਡਰ ਦੇ ਸਮਰਥਨ ਨਾਲ – ਅਸੀਂ ਇੱਕ ਲੋਕਲ ਬਿਲਡਰ ਹਾਂ ਜਿਸ ਕੋਲ ਵੱਡੇ ਵਪਾਰ ਦੀ ਖਰੀਦ ਦੀ ਸਮਰਥਾ ਅਤੇ ਸਮਰਥਨ ਹੈ।

ਅਸੀਂ ਉਮੀਦ ਕਰਦੇ ਹਾਂ ਕਿ Henley ਨਾਲ ਤੁਹਾਡੇ ਨਿਰਮਾਣ ਕਾਰਜ ਦਾ ਹਰੇਕ ਭਾਗ ਪ੍ਰੇਰਣਾਦਾਇਕ, ਸਪਸ਼ਟ ਅਤੇ ਮਦਦਗਾਰ ਰਹੇਗਾ। ਤੁਹਾਡੇ ਦੁਆਰਾ ਪਹਿਲੀ ਵਾਰ ਡਿਸਪਲੇ ਹੋਮ ਦੇਖਣ ਆਉਣ ਤੋਂ ਲੈ ਕੇ, ਸਾਡੇ ਲੰਬੇ World of Homes ਤਜਰਬੇ ਤਕ, ਵਿਕਰੀ, ਚੋਣ, ਕਂਸਟ੍ਰਕਸ਼ਨ ਅਤੇ ਸਾਡੀ ਹੋਮ ਐਸਯੋਰੇਂਸ ਟੀਮ ਨਾਲ ਖਰੀਦ ਤੋਂ ਬਾਅਦ ਦੇ ਪੜਾਅ ਤਕ –ਅਸੀਂ ਪੂਰੀ ਪ੍ਰਕ੍ਰਿਆ ਨੂੰ ਆਨੰਦਦਾਇਕ, ਜੁਮ੍ਹੇਵਾਰ ਅਤੇ ਅਪਫਰੰਟ ਬਣਾਉਣ ਲਈ ਪੂਰੀ ਕੋਸ਼ਿਸ਼ ਕਰਦੇ ਹਾਂ ਅਤੇ ਅਸੀਂ ਸ਼ੁਰੂਆਤ ਤੋਂ ਲੈ ਕੇ ਸਮਾਪਤੀ ਤਕ, ਅਤੇ ਇਸਦੇ ਬਾਅਦ ਕਈ ਵਰ੍ਹਿਆਂ ਤਕ, ਤੁਹਾਡਾ ਖਿਆਲ ਰੱਖਦੇ ਹਾਂ। 

Henley ਤੇ, ਅਸੀਂ ਪਹਿਲੀ “ਹੈਲੋ” ਤੋਂ ਲੈ ਕੇ ਤੁਹਾਡੇ ਨਵੇਂ ਘਰ ਦੇ ਅਖੀਰਲੇ ਕੰਮ ਮੁਕਣ ਤਕ ਤੁਹਾਡੇ ਨਾਲ ਮੌਜੂਦ ਰਹਿੰਦੇ ਹਾਂ। ਭਾਵੇਂ ਇਹ ਸੁਣਨ ਵਿੱਚ ਆਮ ਲਗੇ, ਸਾਡੀ ਫਿਲਾਸਫੀ ਸਿਰਫ ਸਾਡੇ ਬਾਰੇ ਨਹੀਂ ਹੈ – ਸਾਡੀ ਫਿਲਾਸਫੀ ਪੂਰੀ ਤਰ੍ਹਾਂ ਤੁਹਾਡੇ ਬਾਰੇ ਹੈ।

Sumitomo Forestry Group ਦਾ ਭਾਗ

Henley  ਮਾਣ ਨਾਲ ਜਾਪਾਨ ਵਿੱਚ Sumitomo Forestry Group ਦਾ ਹਿੱਸੇਦਾਰ ਹੈ। 300  ਤੋਂ ਵੱਧ ਵਰ੍ਹਿਆਂ ਦੇ ਤਜਰਬੇ ਨਾਲ, Sumitomo ਨਵੇਂ ਘਰਾਂ ਦੇ ਡਿਜ਼ਾਇਨ ਅਤੇ ਨਿਰਮਾਣ ਵਿੱਚ ਦੁਨੀਆ ਵਿੱਚ ਪ੍ਰਮੁੱਖ ਹੈ। ਪੂਰੀ ਦੁਨੀਆ ਵਿੱਚ 10,000 ਤੋਂ ਵੱਧ ਘਰਾਂ ਦਾ ਨਿਰਮਾਣ ਕਰਨ ਕਰਕੇ, Sumitomo ਤੋਂ Plantation Homes  ਨੂੰ ਗਲੋਬਲ ਖਰੀਦ ਸਮੱਰਥਾ ਅਤੇ ਤਜਰਬਾ ਪ੍ਰਾਪਤ ਹੁੰਦਾ ਹੈ, ਜਿਸਦਾ ਮੇਲ ਅਸੀਂ ਆਪਣੀ ਸਥਾਨਕ ਜਾਣਕਾਰੀ ਨਾਲ ਕਰਦੇ ਹਾਂ ਤਾਂਜੋ ਬਿਲਡਿੰਗ ਡਿਜ਼ਾਇਨ ਅਤੇ ਇਮਾਰਤ ਦੇ ਨਿਰਮਾਣ ਸੰਬੰਧੀ ਅਭਿਆਸਾਂ ਵਿੱਚ ਸਰਬੋਤਮ ਪੇਸ਼ਕੇਸ਼ ਪ੍ਰਦਾਨ ਕੀਤੀ ਜਾ ਸਕੇ।  

ਗਾਰੰਟੀਆਂ ਪ੍ਰਾਪਤ ਕਰੋ

ਸਾਡੇ ਕੰਮ ਅਤੇ ਲੋਕਾਂ ਵਿੱਚ ਸਾਡਾ ਭਰੋਸਾ ਇਸ ਸੱਚਾਈ ਵਿੱਚ ਦਰਸਾਇਆ ਜਾਂਦਾ ਹੈ ਕਿ ਅਸੀਂ ਆਸਟ੍ਰੇਲੀਆ ਵਿੱਚ ਗਾਰੰਟੀਆਂ ਅਤੇ ਸਹਾਇਤਾ ਦਾ ਸਭ ਤੋਂ ਵੱਧ ਵਿਆਪਕ ਸਮੂਹ ਪ੍ਰਦਾਨ ਕਦੇ ਹਾਂ।

Henley ਤੇ, ਅਸੀਂ ਇਹ ਯਕੀਨੀ ਬਣਾਉਣ ਲਈ ਅਤਿਰਿਕਤ ਉਪਾਅ ਲੈਂਦੇ ਹਾਂ ਕਿ ਸਾਡੇ ਘਰ ਸਰਬੋਤਮ ਕਵਾਲਿਟੀ ਦੇ ਬਣੇ ਹਨ। ਅਸੀਂ ਆਪਣੇ ਸਾਰੇ ਘਰਾਂ ਤੇ 12 ਮਹੀਨੇ ਦੀ ਵਾਧੂ ਰੱਖਰਖਾਵ ਮਿਆਦ ਪ੍ਰਦਾਨ ਕਰਦੇ ਹਾਂ। ਹਾਲਾਂਕਿ ਉਦਯੋਗਿਕ ਮਾਨਕ ਮਿਆਦ ਤਿੰਨ ਮਹੀਨਿਆਂ ਦੀ ਹੈ, ਅਸੀਂ ਘਰ ਨੂੰ ਸਾਲ ਦੇ ਚਾਰੋਂ ਮੌਸਮਾਂ ਦਾ ਸਾਮ੍ਹਣਾ ਕਰਕੇ ਇਸਦੀ ਪਰਖ ਕਰਨ ਦੀ ਲੋੜ ਦੀ ਮਹਤਾ ਨੂੰ ਸਮਝਦੇ ਹਾਂ। ਸਾਡੇ ਸਾਰੇ ਘਰਾਂ ਨੂੰ 50 ਸਾਲ ਦੀ ਢਾਂਚੇ ਦੀ ਗਾਰੰਟੀ ਦਿੱਤੀ ਜਾਂਦੀ ਹੈ, ਜੋ ਕਿ HIA ਦੀ 10 ਵਰ੍ਹਿਆਂ ਦੀ ਮਾਨਕ ਵਾਰੰਟੀ  ਦੀ ਮਿਆਦ ਤੋਂ ਅਤਿਰਿਕਤ ਹੈ। ਘਰ ਨੂੰ ਲੈ ਕੇ ਇਹ ਵਾਧੂ ਭਰੋਸੇ ਤੁਹਾਨੂੰ ਤੁਹਾਡੇ ਘਰ ਦੇ ਪੂਰੇ ਜੀਵਨ ਲਈ ਮਨ ਦੀ ਸ਼ਾਂਤੀ ਦੇਣਗੇ।

ਘਰ ਦਾ ਮਾਲਕਾਨਾ ਹੱਕ ਪ੍ਰਾਪਤ ਕਰੋ

ਅਸੀਂ ਇਹ ਸਮਝਦੇ ਹਾਂ ਕਿ ਅਜਿਹਾ ਨਹੀਂ ਹੁੰਦਾ ਕਿ ਇੱਕ ਚੀਜ਼ ਸਭ ਨੂੰ ਪਸੰਦ ਆਵੇ, ਖਾਸ ਕਰਕੇ ਜਦੋਂ ਗੱਲ ਨਵੇਂ ਘਰਾਂ ਦੀ ਹੁੰਦੀ ਹੈ। Henley ਦੀ ਪੂਰੀ ਕਲੇਕਸ਼ਨ ਬਹੁਮੁਖੀ ਉਪਲਬਧਤਾ ਦੇਣ ਅਤੇ ਫਲੋਰਪਲੇਨਾਂ, ਹਾਉਸ ਸਾਇਜਾਂ, ਬਜਟ ਅਤੇ ਸਟਾਇਲ ਦੀ ਖੋਜ ਕਰਨ ਲਈ ਡਿਜ਼ਾਇਨ ਕੀਤੀ ਗਈ ਹੈ ਤਾਂਜੋ ਤੁਸੀਂ ਆਪਣੇ ਤਰੀਕੇ ਨਾਲ ਆਪਣੇ ਘਰ ਦਾ ਨਿਰਮਾਣ ਕਰ ਸਕੋ। 

ਪਹਿਲੀ ਖਰੀਦ, ਫੈਮਿਲੀ ਹੋਮ, ਪ੍ਰੇਰਣਾਦਾਇਕ ਅਪਗ੍ਰੇਡ ਜਾਂ ਹੁਣੇ-ਹੁਣੇ ਜ਼ਰੂਰੀ ਨਾਕਡਾਉਨ ਅਤੇ ਰਿਬਿਲਡ ਸਮਾਧਾਨ, ਸਾਡੇ ਕੋਲ ਚੋਣ ਕਰਨ ਲਈ ਤਿੰਨ ਸ਼੍ਰੇਣੀਆਂ ਉਪਲਬਧ ਹਨ – Henley Essence Collection, Henley Collection ਅਤੇ Henley Reserve Collection।

16 ਤੋਂ 49 ਵਰਗ ਦੇ ਆਕਾਰ ਵਿੱਚ ਵੱਖ-ਵੱਖ, ਤੁਸੀਂ ਇਹ ਪਾਉਗੇ ਕਿ ਹਰੇਕ ਫਲੋਰਪਲੇਨ ਵਿੱਚ ਆਧੁਨਿਕ ਜੀਵਨ-ਸ਼ੈਲੀ, ਗੋਪਨੀਯਤਾ ਅਤੇ ਆਰਾਮ ਦਾ ਖਾਸਾ ਮੇਲਜੋਲ ਹੈ, ਨਾਲ ਹੀ ਰਹਿਣ-ਸਹਿਣ ਦੇ ਕਈ ਵਿਕਲਪ ਹਨ ਅਤੇ ਬਹੁ-ਉਪਯੋਗੀ ਥਾਵਾਂ ਹਨ।

ਤੁਹਾਡਾ ਲੈਂਡ ਅਤੇ ਹਾਉਸ ਪੈਕੇਜ - ਇਹ ਕਿਸੀ ਅਜਿਹੀ ਥਾਂ ਦਾ ਪਤਾ ਲਗਾਉਣ ਬਾਰੇ ਹੈ ਜਿਸਨੂੰ ਤੁਸੀਂ ਪਸੰਦ ਕਰਦੇ ਹੋ

ਹਾਉਸ ਐਂਡ ਲੈਂਡ ਪੈਕੇਜ ਕੁਦਰਤੀ ਤੌਰ ‘ਤੇ ਲਾਭਦਾਇਕ ਬੰਡਲ ਹੁੰਦੇ ਹਨ। ਮੈਲਬੋਰਨ ਦੀਆਂ ਸਭ ਤੋਂ ਪ੍ਰਸਿੱਧ ਬਰਾਦਰੀਆਂ ਵਿੱਚ ਮਾਹਰ ਤੌਰ ‘ਤੇ ਚੋਣ ਕੀਤੀ ਜ਼ਮੀਨ ਨੂੰ ਧਿਆਨ ਨਾਲ ਚੁਣਿਆ ਗਿਆ ਹੈ ਅਤੇ ਇਸਨੂੰ ਸਰਬੋਤਮ ਤਰੀਕੇ ਨਾਲ ਸਾਡੇ ਇਨਾਮ-ਜੇਤੂ ਹੋਮ ਡਿਜ਼ਾਇਨ ਨਾਲ ਮਿਲਾਇਆ ਗਿਆ ਹੈ ਤਾਂਜੋ ਐਸਟੇਟ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਯੋਗਿਤਾ ਪ੍ਰਦਾਨ ਕਰਨ ਵਾਲੇ ਸੈਂਕੜੇ ਪੈਕੇਜਿਸ ਦਾ ਨਿਰਮਾਣ ਕੀਤਾ ਜਾ ਸਕੇ।  ਨਿਰਧਾਰਾ ਕੀਮਤਾਂ ਦਾ ਭਰੋਸਾ ਇਸ ਵਿੱਚ ਸ਼ਾਮਿਲ ਕਰੋ, ਅਤੇ ਇਸਨਾਲ ਪੈਕੇਜਿਸ ਤੇ ਵਿਚਾਰ ਕਰਨਾ ਬਹੁਤ ਵਧੀਆ ਗੱਲ ਬਣ ਜਾਂਦੀ ਹੈ।  ਸਾਡੇ ਹੋਮ ਐਂਡ ਲੈਂਡ ਪੈਕੇਜ ਵੇਖਣ ਲਈ ਇੱਥੇ ਕਲਿਕ ਕਰੋ। ਜੇਕਰ ਤੁਹਾਡੇ ਕੋਲ ਤੁਹਾਡੀ ਆਪਣੀ ਜ਼ਮੀਨ ਹੈ, ਜਾਂ ਤੁਸੀਂ ਕਿਸੇ ਮੌਜੂਦਾ ਘਰ ਨੂੰ ਗਿਰਾ ਕੇ ਉਸ ਜ਼ਮੀਨ ਉੱਤੇ ਨਵਾਂ ਘਰ ਬਣਾਉਣ ਲਈ ਵਿਚਾਰ ਕਰ ਰਹੇ ਹੋ, ਤਾਂ ਵੀ ਅਸੀਂ ਤੁਹਾਡੀ ਪਸੰਦੀਦਾ ਥਾਂ ਤੇ ਸੋਹਣਾ ਘਰ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।  ਨਾਕਡਾਉਨ ਅਤੇ ਰਿਬਿਲਡ ਬਾਰੇ ਵਧੇਰੀ ਜਾਣਕਾਰੀ ਲਈ ਇੱਥੇ ਕਲਿਕ ਕਰੋ। 

ਜਾਂ ਜੇਕਰ ਤਹਾਨੂੰ ਪਹਿਲਾਂ ਤੋਂ ਤਿਆਰ ਘਰ ਦੀ ਲੋੜ ਹੈ – ਤਾਂ ਸਾਡੀ ਰੇਡੀ ਬਿਲਟ ਸ਼੍ਰੇਣੀ ਤੋਂ ਸਾਡੇ ਉਪਲਬਧ ਘਰਾਂ ਦੀ ਖੋਜ ਕਰ ਸਕਦੇ ਹੇ, ਇਸ ਵਿੱਚ ਵਿਕਰੀ ਲਈ ਪੁਰਾਣੇ ਡਿਸਪਲੇ ਹੋਮ ਸ਼ਾਮਿਲ ਹਨ ਜੋ ਸਥਾਪਤ ਘਰਾਂ ਦੀ ਪੇਸ਼ਕਸ਼ ਕਰਦੇ ਹਨ ਜਿਨ੍ਹਾਂ ਵਿੱਚ ਤੁਸੀਂ ਰਹਿਣਾ ਸ਼ੁਰੂ ਕਰ ਸਕਦੇ ਹੋ.  ਸਾਡੇ ਰੇਡੀ ਬਿਲਟ ਘਰਾਂ ਨੂੰ ਦੇਖਣ ਲਈ ਇੱਥੇ ਕਲਿਕ ਕਰੋ।

ਸਾਡੇ ਕਿਸੇ ਡਿਸਪਲੇ ਸੇਂਟਰ ਜਾਂ ਸਾਡੀ ਵੈੱਬਸਾਈਟ ਉੱਤੇ ਸਾਰੇ ਵਿਕਲਪਾਂ ਦੀ ਸਮੀਖਿਆ ਕਰੋ, ਸਾਡੀ ਵੈੱਬਸਾਈਟ ਵਿੱਚ ਆਸਾਨੀ ਨਾਲ ਨੇਵੀਗੇਟ ਕਰਨ ਲਈ ਸਰਚ ਟੂਲ ਉਪਲਬਧ ਹਨ ਜੋ ਤੁਹਾਨੂੰ ਥਾਂ, ਸਬਰਬ ਜਾਂ ਹੋਮ ਡਿਜ਼ਾਇਨ ਦੁਆਰਾ ਬ੍ਰਾਉਜ਼ ਕਰਨ ਦੀ ਸਮੱਰਥਾ ਦਿੰਦੇ ਹਨ। ਸਾਡੇ ਹੋਮ ਡਿਜ਼ਾਇਨ ਦੇਖਣ ਲਈ ਇੱਥੇ ਕਲਿਕ ਕਰੋ।

ਸਾਡੇ ਡਿਸਪਲੇ ਹੋਮ

ਸਾਡੇ ਡਿਸਪਲੇ ਸੇਂਟਰ ਸਭ ਤੋਂ ਨਵੀਨ ਅਤੇ ਵਧੀਆ ਹੋਮ ਡਿਜ਼ਾਇਨ, ਫਸਾਡ, ਇੰਟੀਰਿਅਰ, ਫਿਟਿੰਗਸ ਅਤੇ ਫਿਕਸਚਰ ਵਿਖਾਉਂਦੇ ਹਨ, ਨਾਲ ਹੀ ਸਾਡੀ ਸਮਰਪਿਤ ਟੀਮ ਤੁਹਾਡੀ ਸੇਵਾ ਲਈ ਉਪਲਬਧ ਹੈ ਜਿਸਨੂੰ ਸਾਡੇ ਘਰਾਂ ਅਤੇ ਬਿਲਡਿੰਗ ਸੰਬੰਧੀ ਤਜਰਬੇ ਬਾਰੇ ਸਾਰੀ ਜਾਣਕਾਰੀ ਹੈ।

ਸਾਡੇ Henley ਡਿਸਪਲੇ ਉਹ ਘਰ ਹਨ ਜਿੱਥੇ ਤੁਹਾਨੂੰ ਮੈਲਬੋਰਨ ਦੇ ਸਭ ਤੋਂ ਵਧੀਆ ਡਿਸਪਲੇ ਹੋਮ ਵੇਖਣ ਨੂੰ ਮਿਲਣਗੇ।

ਸਾਡੇ World of Homes Experience ਸੇਂਟਰ ਤੁਹਾਨੂੰ ਅਸਲ ਵਿੱਚ ਕੁੱਝ ਖਾਸ ਪੇਸ਼ਕਸ਼ ਕਰਦੇ ਹਨ। 8 ਤਕ ਡਿਸਪਲੇ ਹੋਮ ਬ੍ਰਾਉਜ਼ ਕਰਨ ਲਈ ਉਪਲਬਧ ਹੋਣ ਕਰਕੇ, ਤੁਸੀਂ ਆਸਾਨੀ ਨਾਲ ਹਰ ਫਿਚਰ, ਫਿਨਿਸ਼, ਅਪਗ੍ਰੇਡ ਅਤੇ ਇਨਕਲੁਜਨ ਦੀ ਤੁਲਨਾ ਕਰ ਸਕਦੇ ਹੋ – ਇਹ ਸਭ ਕੁੱਝ ਇਕੋ ਥਾਂ ਤੇ। ਡਿਸਪਲੇ ਤੇ ਲਗੇ ਸਾਡੇ ਸਭ ਤੋਂ ਪ੍ਰਸਿੱਧ  ਘਰ ਵੇਖੋ, ਸਾਡੇ ਪੂਰੀ ਤਰ੍ਹਾਂ ਨਾਲ ਸਾਧਨਾ ਨਾਲ ਉਪਲਬਧ ਗਿਆਨ ਕੇਂਦਰ ਨੂੰ ਬ੍ਰਾਉਜ਼ ਕਰੋ ਅਤੇ ਸਾਡੇ Henley ਕੈਫੇ ਤੇ ਆਰਾਮ ਕਰੋ ਜਦਕਿ ਬੱਚੇ ਉਨ੍ਹਾਂ ਦੇ ਆਪਣੇ ‘Kids’ World’ ਵਿੱਚ ਖੇਡਦੇ ਹਨ।

ਆਪਣਾ ਕਰੀਬੀ ਡਿਸਪਲੇ ਸੇਂਟਰ ਵੇਖਣ ਆਉ ਅਤੇ ਸਾਨੂੰ ਮਿਲੋ।. ਇੱਥੇ ਕਲਿਕ ਕਰੋ।

ਜਦੋਂ ਗਲੋਬਲ ਖਰੀਦ ਸਮਰਥਾ ਦਾ ਮੁਲ ਸਥਾਨਕ ਜੀਵਨ-ਸ਼ੈਲੀ ਦੀ ਜਾਣਕਾਰੀ ਨਾਲ ਹੁੰਦਾ ਹੈ ਤਾਂ ਇਸਦੇ ਨਤੀਜੇ ਅਪਗ੍ਰੇਡ ਅਤੇ ਲਗਜ਼ਰੀ ਫਿਨਿਸ਼ਿਸ ਦੀ ਵਿਆਪਕ ਸੂਚੀ Henley ਸਟੈਂਡਰਡ ਦੇ ਤੌਰ ‘ਤੇ ਸ਼ਾਮਿਲ ਕੀਤੀ ਜਾਂਦੀ ਹੈ। . ਤੁਹਾਡੇ ਨਵੇਂ ਘਰ ਵਿੱਚ ਕੀ-ਕੀ ਸ਼ਾਮਿਲ ਹੈ, ਇਹ ਵੇਖਣ ਲਈ ਇੱਥੇ ਕਲਿਕ ਕਰੋ।

Henley ਹੋਮ ਵਿੱਚ ਸਮੇਸ਼ਾ ਵਧੇਰੀਆਂ ਚੀਜ਼ਾਂ ਹੁੰਦੀਆਂ ਹਨ

ਪੂਰੀ ਸਪੱਸ਼ਟਤਾ ਨੂੰ ਵੀ ਸਟੈਂਡਰਡ ਦੇ ਤੌਰ ‘ਤੇ ਸ਼ਾਮਿਲ ਕੀਤਾ ਜਾਂਦਾ ਹੈ ਅਤੇ ਅਸੀਂ ਤੁਹਾਡੇ ਲਈ ਜ਼ਰੂਰੀ ਸਾਰੀ ਜਾਣਕਾਰੀ ਸ਼ੁਰੂ ਵਿੱਚ ਹੀ ਪ੍ਰਦਾਨ ਕਰਾਂਗੇ, ਇਸ ਵਿੱਚ ਸ਼ਾਮਿਲ ਹੈ: ਵੱਖ-ਵੱਖ ਘਰਾਂ ਦੀ ਵੱਖ-ਵੱਖ ਕੀਮਤ, ਸਾਡੇ ਲਗਜ਼ਰੀ ਇਨਕਲਯੁਜਨ ਦੀ ਇੱਕ ਸੂਚੀ, ਢਾਂਚੇ ਦੇ ਸਾਡੇ ਫਲੋਰਪਲੇਨ ਵਿਕਪਲਾਂ ਦੇ ਲਈ ਤੈਅ ਕੀਮਤਾਂ, ਬਿਲਡ ਸ਼ੇਡਯੂਲ ਅਤੇ ਪੜਾਅ-ਦਰ-ਪੜਾਅ ਸੰਬੰਧੀ ਜਾਣਕਾਰੀ।

ਸਾਡੇ Henley ਚੋਣ ਕੇਂਦਰ ਵਿੱਚ ਵੱਡੇ ਤੌਰ ‘ਤੇ ਬ੍ਰਾਉਜ਼ ਕਰੋ

ਭਾਵੇਂ ਤੁਹਾਨੂੰ ਇੰਟੀਰਿਅਰ ਡਿਜ਼ਾਇਨ ਚੰਗਾ ਲਗਦਾ ਹੋਵੇ ਜਾਂ ਚੰਗਾ ਨਾ ਲਗਦਾ ਹੋਵੇ, ਤੁਸੀਂ Henley ਸਲੇਕਸ਼ਨ ਸੇਂਟਰ ਵਿੱਚ ਆਪਣਾਪਣ ਮਹਿਸੂਸ ਕਰੋਗੇ। ਇਹ ਇੱਕ ਤਣਾਅ-ਰਹਿਤ ਥਾਂ ਹੈ ਜਿੱਥੇ ਤੁਸੀਂ ਆਪਣੇ ਸਟਾਇਲਿੰਗ ਦੇ ਕੰਮ ਲਈ ਗਤੀ ਦਾ ਪਤਾ ਲਗਾ ਸਕਦੇ ਹੋ, ਇਸਨੂੰ ਇੱਕਠਾ ਕਰ ਸਕਦੇ ਹੋ ਅਤੇ ਇਸਦਾ ਨਿਰਮਾਣ ਕਰ ਸਕਦੇ ਹੋ, ਅਤੇ ਨਾਲ ਹੀ ਇੱਥੇ ਤੁਹਾਡੇ ਕੋਲ ਪ੍ਰੇਰਣਾਦਾਇਕ, ਸਮਝਦਾਰ ਅਤੇ ਪੇਸ਼ੇਵਰ ਡਿਜ਼ਾਇਨਰਾਂ ਤਕ ਪਹੁੰਚ ਹੋਵੇਗੀ ਜੋ ਡਿਜ਼ਾਇਨ ਬਣਾਉਣ ਦੀ ਪੂਰੀ ਪ੍ਰਕ੍ਰਿਆ ਵਿੱਚ ਤੁਹਾਡੀ ਮਦਦ ਕਰਣਗੇ ਜਾਂ, ਜੇਕਰ ਤੁਹਾਡਾ ਕੋਈ ਵਿਜ਼ਨ ਹੈ ਤਾਂ ਬਸ ਤੁਹਾਨੂੰ ਰਾਹ ਵਿਖਾਉਣਗੇ।

ਇਹ ਇੱਕ ਵਿਆਪਕ ਸਟਾਇਲ ਸੇਂਟਰ ਹੈ ਜਿੱਥੇ ਤੁਸੀਂ ਆਪਣੇ ਸਾਰੇ ਅੰਦਰੂਨੀ ਅਤੇ ਬਾਹਰੀ ਵਿਕਲਪ, ਫਿਟਿੰਗਸ ਅਤੇ ਫਿਕਸਚਰਾਂ ਦੀ ਚੋਣ ਕਰੋਗੇ, ਨਾਲ ਹੀ ਇੱਥੇ ਸਾਰੇ ਸਟੈਂਡਰਡ ਇਨਕਲਯੁਜਨ ਅਤੇ ਅਪਗ੍ਰੇਡ ਪ੍ਰਦਰਸ਼ਿਤ ਕੀਤੇ ਜਾਂਦੇ ਹਨ।

Waterstone ਦੇ ਨਾਲ ਵਿੱਤੀ ਪ੍ਰਬੰਧ

Waterstone Finance ਇੱਕ ਖਾਸੀ ਮੋਰਗੈਜ ਬ੍ਰੋਕਰ ਸੇਵਾ ਹੈ ਜੋ ਸਿਰਫ Henley ਦੇ ਉਪਭੋਗਤਾਵਾਂ ਲਈ ਉਪਲਬਧ ਹੈ।

ਸਾਡੇ ਕੋਲ ਕਂਸਟ੍ਰਕਸ਼ਨ ਹੋਮ ਲੋਨ ਮਾਹਿਰਾਂ ਦੀ ਇੱਕ ਟੀਮ ਹੈ ਜੋ ਤੁਹਾਡੀ ਵਰਤਮਾਨ ਵਿੱਤੀ ਸਥਿਤੀ ਦਾ ਮੁਲਾਂਕਣ ਕਰੇਗੀ ਅਤੇ ਤੁਹਾਨੂੰ ਵਿਆਪਕ ਅਤੇ ਨਿੱਜੀ ਹੋਮ ਲੋਨ ਸਮਾਧਾਨ ਪ੍ਰਦਾਨ ਕਰੇਗੀ।

ਕਂਸਟ੍ਰਕਸ਼ਨ ਉਦਯੋਗ ਵਿੱਚ 15 ਤੋਂ ਵੱਧ ਵਰ੍ਹਿਆਂ ਦੇ ਤਜਰਬੇ ਨਾਲ, ਅਸੀਂ ਕਂਸਟ੍ਰਕਸ਼ਨ ਸੰਬੰਧੀ ਵਿੱਤੀ ਪ੍ਰਬੰਧ ਦੀਆਂ ਪੇਚੀਦੀਆਂ ਨੂੰ ਸਮਝਦੇ ਹਾਂ ਅਤੇ ਸਾਨੂੰ ਇਹ ਜਾਣਕਾਰੀ ਹੈ ਕਿ ਵੱਖ-ਵੱਖ ਰਿਣਦਾਤਾਵਾਂ ਅਤੇ ਉਤਪਾਦਾਂ ਦੀ ਤੁਲਨਾ ਕਰਦੇ ਹੋਏ ਕਿਹੜੀਆਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ ਤਾਂਜੋ ਤੁਹਾਨੂੰ ਸਾਡੇ ਦੁਆਰਾ ਦਿੱਤੇ ਜਾਣ ਵਾਲੇ ਪ੍ਰਸਤਾਵਾਂ ਤੇ ਭਰੋਸਾ ਹੋ ਸਕੇ।

ਸਾਡੇ ਡਿਸਪਲੇ ਸੇਂਟਰਾਂ ਵਿੱਚ Waterstone Finance ਸ਼ੁਰੂਆਤੀ ਯੋਗਤਾ ਦੀ ਪੇਸ਼ਕਸ਼ ਕਰ ਸਕਦਾ ਹੈ, ਜਿਸਦਾ ਇਹ ਮਤਲਬ ਹੈ ਕਿ ਤੁਸੀਂ ਕਰਜ਼ਾ ਲੈਣ ਦੀ ਆਪਣੀ ਸਮਰਥਾ ਅਤੇ ਤੁਹਾਡੀ ਪਰਿਸਥਿਤੀ ਲਈ ਸਰਬੋਤਮ ਵਿੱਤੀ ਵਿਕਲਪਾਂ ਨੂੰ ਛੇਤੀ ਨਾਲ ਅਤੇ ਸੌਖੋ ਤਰੀਕੇ ਨਾਲ ਸਮਝੋਗੇ 

ਸਾਡੇ ਨਾਲ ਸੰਪਰਕ ਕਰੋ

ਕੋਈ ਨਾ ਕੋਈ Henley  ਡਿਸਪਲੇ ਹੋਮ ਤੁਹਾਡੇ ਨਜਦੀਕ ਮੌਜੂਦ ਹੈ – ਸਾਡੀ ਹੇਠਾਂ ਲਿੱਖੀ ਕਿਸੀ ਥਾਂ ਤੇ ਸਾਡੇ ਕਿਸੇ ਸ਼ਾਨਦਾਰ ਡਿਸਪਲੇ ਸੇਂਟਰ ਵਿੱਚ ਆਓ। ਆਪਣੇ ਨਜਦੀਕੀ ਡਿਸਪਲੇ ਸੇਂਟਰ ਦਾ ਪਤਾ ਲਗਾਉਣ ਲਈ ਇੱਥੇ ਕਲਿਕ ਕਰੋ।